ਸੰਸਾਰ

ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਇਆ

ਹਰਦਮ ਮਾਨ/ਕੌਮੀ ਮਾਰਗ ਬਿਊਰੋ | February 10, 2024 12:32 PM

ਸਰੀ-ਬੈਤੁਰ ਰਹਿਮਾਨ ਮਸਜਿਦ ਭਾਈਚਾਰੇ ਵੱਲੋਂ ਬੀਤੇ ਦਿਨ ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਮਨਾਉਂਦਿਆਂ ਸਾਲਾਨਾ ਅੰਤਰ-ਧਰਮ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ। ਇਹ ਹਫਤਾ ਸਹਿਣਸ਼ੀਲਤਾ,  ਸੁਲ੍ਹਾ-ਸਫ਼ਾਈ,  ਮੁਆਫ਼ੀ,  ਉਸਾਰੂ ਸੰਵਾਦ,  ਅੰਤਰ-ਧਰਮ ਸਦਭਾਵਨਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਹਿਤ ਵੱਖ ਵੱਖ ਭਾਈਚਾਰਿਆਂ ਵਿੱਚ ਪੁਲ ਬਣਾਉਣ ਦੀ ਭਾਵਨਾ ਉਜਾਗਰ ਕਰਦਾ ਹੈ। ਅਹਿਮਦੀਆ ਮੁਸਲਿਮ ਜਮਾਤ ਅਤੇ ਸਰੀ ਇੰਟਰਫੇਥ ਕਾਉਂਸਿਲ ਨੇ ਇਸ ਸਮਾਗਮ ਨੂੰ ਸਪਾਂਸਰ ਕੀਤਾ

ਸ਼ਾਮ ਦੀ ਸ਼ੁਰੂਆਤ ਅਹਿਮਦੀਆ ਮੁਸਲਿਮ ਜਮਾਤ ਦੇ ਇਮਾਮ ਮੁਹੰਮਦ ਦਾਨਿਆਲ ਦੇ ਪਾਠ ਨਾਲ ਹੋਈ। ਉਪਰੰਤ ਸਵਦੇਸ਼ੀ ਨੇਤਾ ਅਤੇ ਮੈਟਰੋ ਵੈਨਕੂਵਰ ਆਦਿਵਾਸੀ ਕਾਰਜਕਾਰੀ ਕੌਂਸਲ ਦੇ ਸਾਬਕਾ ਸੀਈਓ ਕੇਵਿਨ ਬਾਰਲੋ ਨੇ ਸਵਦੇਸ਼ੀ ਪ੍ਰਾਰਥਨਾ ਵਿੱਚ ਅਗਵਾਈ ਕੀਤੀ। ਹਿੰਦੂ ਅਤੇ ਬੋਧੀ ਪਰੰਪਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਮੈਕੇਂਜੀ ਐਮੀ ਗੋਸਪੋਡਿਨ ਸਮੇਤ ਬਹਾਈ ਭਾਈਚਾਰੇ ਦੀ ਸੂਜ਼ਨ ਮੋਟਾਹੇਦਾਹ,  ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਡਾ. ਰਿਸ਼ੀ ਸਿੰਘ,  ਇਸਲਾਮ ਦੀ ਨੁਮਾਇੰਦਗੀ ਕਰ ਰਹੇ ਇਮਾਮ ਉਮਰਾਨ ਭੱਟੀ ਅਤੇ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇ ਸੇਂਟਸ (ਮਾਰਮਨ) ਦੇ ਬਜ਼ੁਰਗ ਗ੍ਰੇਗ ਗੋਰਡੀਚੁਕ ਨੇ ਅੰਤਰ-ਧਰਮ ਸਮਝ ਅਤੇ ਸਹਿਯੋਗ ਦੇ ਲੋਕਾਚਾਰ ਨੂੰ ਦਰਸਾਉਂਦੇ ਹੋਏ ਉਤਸ਼ਾਹ,  ਉਮੀਦ ਅਤੇ ਸ਼ਾਂਤੀ ਸੰਬੰਧੀ ਆਪਣੇ ਸ਼ਬਦ ਸਾਂਝੇ ਕੀਤੇ।

ਇਸ ਸਮਾਗਮ ਵਿੱਚ ਸ਼ਾਮਲ ਕਿਰਤ ਮੰਤਰੀ ਹੈਰੀ ਬੈਂਸ,  ਵਪਾਰ ਰਾਜ ਮੰਤਰੀ ਜਗਰੂਪ ਬਰਾੜ ਅਤੇ ਵਿਧਾਇਕ ਜਿੰਨੀ ਸਿਮਸ ਨੇ ਭਾਈਚਾਰਿਆਂ ਅਤੇ ਲੋਕਾਂ ਵਿਚਕਾਰ ਆਪਸੀ ਵਿਸ਼ਵਾਸ ਸਬੰਧਾਂ ਅਤੇ ਸਮਝਦਾਰੀ ਨੂੰ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਿਟੀ ਆਫ਼ ਸਰੀ ਦੇ ਕੌਂਸਲਰ ਲਿੰਡਾ ਐਨੀਸ ਅਤੇ ਮਾਈਕ ਬੋਸ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਕਮਿਊਨਿਟੀ ਅੰਦਰ ਸ਼ਮੂਲੀਅਤ ਅਤੇ ਆਪਸੀ ਸਨਮਾਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

Have something to say? Post your comment

 

ਸੰਸਾਰ

ਕੈਲਗਰੀ ਕੈਨੇਡਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਸਲਾਨਾ ਨਗਰ ਕੀਰਤਨ, ਦੋ ਲੱਖ ਤੋਂ ਵੱਧ ਸੰਗਤਾਂ ਦਾ ਹੋਇਆ ਭਰਵਾਂ ਇਕੱਠ

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼